بعضے ویلے

ਇਹ ਅਜੇ ਇਸ ਭਾਸ਼ਾ ਵਿੱਚ ਉਪਲਬਧ ਨਹੀਂ — ਮੂਲ ਸ਼ਾਹਮੁਖੀ ਪਾਠ ਵਿਖਾਇਆ ਜਾ ਰਿਹਾ ਹੈ।

بعضے ویلے

لفظ کوئی

روز دی ورتوں وچ آوندا

ہتھ پھڑ راہے نویلے پا دیندا اے

اپنیاں اکھراں نُوں وکھو وکھ کر

وت جُڑت اچرج بنا دیندا اے